ਵੀਡੀਓ ਲਾਇਬ੍ਰੇਰੀ

ਇਸ ਵੀਡੀਓ ਲਾਇਬ੍ਰੇਰੀ ਦਾ ਮਕਸਦ ਪੰਜਾਬੀ ਜਗਤ ਨਾਲ ਜੁੜੀਆਂ ਵੱਖ-ਵੱਖ ਵੈੱਬਸਾਈਟਾਂ ਉੱਤੇ ਖਿੰਡੀਆਂ-ਪੁੰਡੀਆਂ ਵੀਡੀਓਆਂ ਨੂੰ ਇੱਕ ਥਾਂ ਉੱਤੇ ਇਕੱਠਾ ਕਰਨਾ ਹੈ।

ਰੂ-ਬ-ਰੂ

ਨਰਿੰਦਰ ਸਿੰਘ ਕਪੂਰ ਪੰਜਾਬੀ ਦੇ ਪ੍ਰਸਿੱਧ ਵਾਰਤਕਾਰ ਹਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾ ਮੁਕਤ ਅਧਿਆਪਕ ਹਨ। 

ਨਰਿੰਦਰ ਸਿੰਘ ਕਪੂਰ ਦਾ ਇਹ ਰੂ-ਬ-ਰੂ ‘ਸੁਖਨ ਲੋਕ’ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਫ੍ਰੀ ਪੰਜਾਬੀ ਈਬੁਕਸ ਵੱਲੋਂ ਆਪ ਜੀ ਅੱਗੇ ਦੇਖਣ/ਸੁਨਣ ਲਈ ਪੇਸ਼ ਹੈ। 

ਰਾਣਾ ਰਣਬੀਰ ਸਿਨਮੇ-ਰੰਗਮੰਚ ਦਾ ਅਦਾਕਾਰ ਅਤੇ ਲੇਖਕ ਹੈ। ਰਾਣਾ ਰਣਬੀਰ ਨੂੰ ਆਮ ਕਰਕੇ ਹਾਸਰਸ ਕਲਾਕਾਰ ਵਜੋਂ ਜਾਣਿਆਂ ਜਾਂਦਾ ਹੈ।

ਰਾਣਾ ਰਣਬੀਰ ਦੀ ਜ਼ਿੰਦਗੀ ਦੇ ਕੁਝ ਲੁਕੇ ਹੋਏ ਪਹਿਲੂਆਂ ਬਾਰੇ ਜਾਨਣ ਲਈ ਇਹ ਵੀਡੀਓ ਜ਼ਰੂਰ ਦੇਖੋ।

ਰਾਣਾ ਰਣਬੀਰ ਦਾ ਇਹ ਰੂ-ਬ-ਰੂ ‘ਸੁਖਨ ਲੋਕ’ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਫ੍ਰੀ ਪੰਜਾਬੀ ਈਬੁਕਸ ਵੱਲੋਂ ਆਪ ਜੀ ਅੱਗੇ ਦੇਖਣ/ਸੁਨਣ ਲਈ ਪੇਸ਼ ਹੈ। 

ਬਚਿੰਤ ਕੌਰ ਪੰਜਾਬੀ ਨਾਵਲਕਾਰ ਅਤੇ ਕਹਾਣੀਕਾਰ ਹੈ। ਉਸ ਵੱਲੋਂ ਲਿਖੀ ਸਵੈਜੀਵਨੀ ‘ਪਗਡੰਡੀਆਂ’ ਸਾਹਿਤ ਜਗਤ ਵਿਚ ਚਰਚਾ ਦਾ ਕੇਂਦਰ ਹਰੀ ਹੈ।

ਬਚਿੰਤ ਕੌਰ ਦਾ ਇਹ ਰੂ-ਬ-ਰੂ ‘ਸੁਖਨ ਲੋਕ’ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਫ੍ਰੀ ਪੰਜਾਬੀ ਈਬੁਕਸ ਵੱਲੋਂ ਆਪ ਜੀ ਅੱਗੇ ਦੇਖਣ/ਸੁਨਣ ਲਈ ਪੇਸ਼ ਹੈ। 

ਹਰਪਾਲ ਪੰਨੂ ਵਾਰਤਕ ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਧਰਮ ਵਿਭਾਗ ਤੋਂ ਸੇਵਾ ਮੁਕਤ ਪ੍ਰੋਫੈਸਰ ਹੈ।

ਹਰਪਾਲ ਪੰਨੂ ਦਾ ਇਹ ਰੂ-ਬ-ਰੂ ‘ਸੁਖਨ ਲੋਕ’ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਫ੍ਰੀ ਪੰਜਾਬੀ ਈਬੁਕਸ ਵੱਲੋਂ ਆਪ ਜੀ ਅੱਗੇ ਦੇਖਣ/ਸੁਨਣ ਲਈ ਪੇਸ਼ ਹੈ। 

ਅਨੁਰਾਧਾ ਬੇਨੀਵਾਲ ਹਰਿਆਣੇ ਦੀ ਘਮੁੱਕੜ ਕੁੜੀ ਹੈ। ‘ਅਜ਼ਾਦੀ ਮੇਰਾ ਬਰਾਂਡ’ ਪੁਸਤਕ ਨਾਲ ਸਾਹਿਤਕ ਖੇਤਰ ਵਿੱਚ ਕਾਫੀ ਚਰਚਿਤ ਰਹੀ।

ਅਨੁਰਾਧਾ ਬੇਨੀਵਾਲ ਦਾ ਇਹ ਰੂ-ਬ-ਰੂ ‘ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ’ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਫ੍ਰੀ ਪੰਜਾਬੀ ਈਬੁਕਸ ਵੱਲੋਂ ਆਪ ਜੀ ਅੱਗੇ ਦੇਖਣ/ਸੁਨਣ ਲਈ ਪੇਸ਼ ਹੈ। 

ਜਸਵੰਤ ਜ਼ਫ਼ਰ ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ।

ਜਸਵੰਤ ਜ਼ਫ਼ਰ ਦਾ ਇਹ ਰੂ-ਬ-ਰੂ ‘ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ’ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਫ੍ਰੀ ਪੰਜਾਬੀ ਈਬੁਕਸ ਵੱਲੋਂ ਆਪ ਜੀ ਅੱਗੇ ਦੇਖਣ/ਸੁਨਣ ਲਈ ਪੇਸ਼ ਹੈ।

ਕੇਵਲ ਧਾਲੀਵਾਲ ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ, ਅਤੇ  ਪੰਜਾਬ ਸੰਗੀਤ ਨਾਟਕ ਅਕਾਦਮੀਂ ਚੰਡੀਗੜ੍ਹ ਦੇ ਪ੍ਰਧਾਨ ਹਨ।

ਕੇਵਲ ਧਾਲੀਵਾਲ ਦਾ ਇਹ ਰੂ-ਬ-ਰੂ ‘ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ’ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਫ੍ਰੀ ਪੰਜਾਬੀ ਈਬੁਕਸ ਵੱਲੋਂ ਆਪ ਜੀ ਅੱਗੇ ਦੇਖਣ/ਸੁਨਣ ਲਈ ਪੇਸ਼ ਹੈ।

ਮਨਮੋਹਨ ਬਾਵਾ ਪੰਜਾਬੀ ਦਾ ਸਾਹਿਤਕਾਰ ਹੈ ਜਿਸ ਨੇ ਜਿਆਦਾਤਰ ਕਹਾਣੀਆਂ ਦੀ ਰਚਨਾ ਕੀਤੀ। ਕਹਾਣੀਆਂ ਤੋਂ ਇਲਾਵਾ ਨਾਵਲ ਤੇ ਸਫ਼ਰਨਾਮੇ ਦੀ ਵੀ ਰਚਨਾ ਕੀਤੀ।

ਮਨਮੋਹਨ ਬਾਵਾ ਦਾ ਇਹ ਰੂ-ਬ-ਰੂ ‘ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ’ ਵੱਲੋਂ ਰਿਕਾਰਡ ਕੀਤਾ ਗਿਆ ਸੀ ਅਤੇ ਫ੍ਰੀ ਪੰਜਾਬੀ ਈਬੁਕਸ ਵੱਲੋਂ ਆਪ ਜੀ ਅੱਗੇ ਦੇਖਣ/ਸੁਨਣ ਲਈ ਪੇਸ਼ ਹੈ।

ਫਿਲਮਾਂ

ਪੰਜਾਬੀ ਵਿੱਚ ਲਘੂ/ਆਰਟ ਫਿਲਮਾਂ ਬਣਾਉਣ ਦਾ ਰੁਝਾਣ ਵੱਧ ਰਿਹਾ ਹੈ।  ਇਹ ਫਿਲਮਾਂ ਵੱਖ ਵੱਖ ਔਨ-ਲਾਈਨ ਸਰੋਤਾਂ ਉਪਰ ਪਈਆਂ ਹਨ। ਇਸ ਵੀਡੀਓ ਲਾਇਬ੍ਰੇਰੀ ਦਾ ਮਕਸਦ ਪੰਜਾਬੀ ਜਗਤ ਨਾਲ ਜੁੜੀਆਂ ਵੱਖ-ਵੱਖ ਵੈੱਬਸਾਈਟਾਂ ਉੱਤੇ ਖਿੰਡੀਆਂ-ਪੁੰਡੀਆਂ ਫਿਲਮਾਂ ਨੂੰ ਇੱਕ ਥਾਂ ਉੱਤੇ ਇਕੱਠਾ ਕਰਨਾ ਹੈ।

‘ਸੁਨਹਿਰੀ ਜਿਲਦ’ ਫਿਲਮ ਨਾਨਕ ਸਿੰਘ ਦੀ ਕਹਾਣੀ ‘ਤੇ ਅਧਾਰਿਤ ਹੈ।

‘ਸੁੱਤਾ ਨਾਗ’  ਰਾਮ ਸਰੂਪ ਅਣਖੀ ਦੀ ਕਹਾਣੀ ਉੱਤੇ ਅਧਾਰਿਤ ਬਣੀ ਫਿਲਮ ਹੈ। ਇਸ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਹਨ।

‘ਵੱਤਰ’ ਫਿਲਮ ਦੇ ਲੇਖਕ ਅਤੇ ਨਿਰਦੇਸ਼ਕ ਸ਼੍ਰੀ ਦਰਸ਼ਨ ਦਰੇਵਸ਼ ਹਨ। 

‘ਆਤੂ ਖੋਜੀ ਫਿਲਮ ਗੁਰਮੀਤ ਕੜਿਆਲਵੀ ਦੀ ਕਹਾਣੀ ‘ਤੇ ਅਧਾਰਿਤ ਫਿਲਮ ਹੈ।

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email