ਰਵਿੰਦਰ ਰਵੀ, ਪੂਰਾ ਨਾਮ ਰਵਿੰਦਰ ਸਿੰਘ ਗਿੱਲ (8 ਮਾਰਚ 1937) ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਸਾਹਿਤ ਰਚਣ ਵਾਲਾ ਪੰਜਾਬੀ ਲੇਖਕ ਹੈ। ਉਹ ਕਹਾਣੀ ਲੇਖਕ ਹੋਣ ਦੇ ਨਾਲ ਨਾਲ ਕਵੀ ਅਤੇ ਨਾਟਕਕਾਰ ਵੀ ਹੈ।ਰਵਿੰਦਰ ਰਵੀ ਨੇ ਹੁਣ ਤੱਕ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿੱਚ 80 ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਇਹਨਾਂ ਵਿੱਚ ਕਵਿਤਾ, ਕਹਾਣੀ, ਨਾਟਕ ਅਤੇ ਆਲੋਚਨਾ ਸ਼ਾਮਲ ਹੋ। ਰਵੀ ਦਾ ਪਹਿਲਾ ਕਾਵਿ ਸੰਗ੍ਰਹਿ “ਦਿਲ ਦਰਿਆ ਸਮੁੰਦਰ ਡੂੰਘੇ” ਉੱਨੀ ਸੌ ਇਕਾਹਟ ਵਿੱਚ ਛਪਿਆ ਸੀ। ਉਨਾਂ ਦਿਨਾਂ ਵਿੱਚ ਪ੍ਰਯੋਗਸ਼ੀਲ ਕਵਿਤਾ ਲਈ ਜ਼ਮੀਨ ਤਿਆਰ ਹੋ ਰਹੀ ਸੀ ਅਤੇ ਇਸ ਤਰਾਂ ਪਹਿਲੇ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਚੌਥਾ ਹਿੱਸਾ ਪ੍ਰਯੋਗਵਾਦ ਵਾਲਾ ਸੀ। 1955 ਵਿੱਚ ਰਵੀ ਨੇ ਅਪਿਣੀ ਸਭ ਤੋਂ ਪਹਿਲੀ ਕਹਾਣੀ ਲਿਖੀ ਸੀ। ਉਹਨਾਂ ਦਿਨਾਂ ਵਿੱਚ ਰਵੀ ਬਹੁਤ ਕਹਾਣੀਆਂ ਪੜ੍ਹਦਾ ਹੁੰਦਾ ਸੀ। ਉਸ ਨੂੰ ਕਹਾਣੀ ਲਿਖਣ ਦੀ ਪ੍ਰੇਰਨਾ ਕਹਾਣੀਆਂ ਪੜਕੇ ਮਿਲੀ। ਉਹ “ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼” ਦਾ ਬਾਨੀ ਪ੍ਰੈਜ਼ੀਡੈਂਟ ਹੈ ਜਿਸ ਸੰਸਥਾ ਦੀ ਨੀਂਹ 1978 ਵਿੱਚ ਰੱਖੀ ਗਈ।