ਗੁਰਭਜਨ ਗਿੱਲ

ਗੁਰਭਜਨ ਗਿੱਲ

ਗੁਰਭਜਨ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਬਸੰਤ ਕੋਟ ਵਿਖੇ ਪਿਤਾ ਸਰਦਾਰ ਹਰਨਾਮ ਸਿੰਘ ਮਾਤਾ ਤੇਜ ਕੌਰ ਦੇ ਘਰ 2 ਮਈ 1953 ਨੂੰ ਹੋਇਆ।ਉਹਨਾਂ ਨੇ ਜੀ ਜੀ ਐਨ ਖਾਲਸਾ ਕਾਲਜ ਲੁਧਿਆਣਾ ਤੋਂ ਬੀ ਏ ਅਤੇ ਸਰਕਾਰੀ ਕਾਲਜ (ਲੜਕੇ ) ਤੋਂ ਪੋਸਟ ਗਰੇਜੂਏਟ ਡਿਗਰੀ ਕੀਤੀ। ਉਹਨ ਨੇ ਕੁਝ ਦੇਰ ਗੁਰੂ ਨਾਨਕ ਕਾਲਜ ਦੋਰਾਹਾ ਅਤੇ ਡੀ ਏ ਵੀ ਕਾਲਜ ਜਗਰਾਓਂ ਵਿਖੇ ਬਤੌਰ ਲੈਕਚਰਾਰ ਪੜ੍ਹਾਇਆ ਅਤੇ ਫਿਰ 1983 ਤੋਂ ਪੰਜਾਬ ਖੇਤੀਬਾੜੀ ਯੁਨੀਵਰਸਟੀ ਵਿਖੇ ਪੰਜਾਬੀ ਐਡੀਟਰ ਨਿਯੁਕਤ ਰਹੇ।ਉਹ ਪੰਜਾਬੀ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਵੀ ਨਿਯੁਕਤ ਰਹੇ ਹਨ।

ਗੁਰਭਜਨ ਗਿੱਲ ਪੰਜਾਬੀ ਕਵੀ, ਸਾਹਿਤਕ ਟਿੱਪਣੀਕਾਰ ਸਰਗਰਮ ਸੱਭਿਆਚਾਰਕ ਕਾਰਕੁਨ ਹੈ।ਉਹ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਰਹਿ ਰਿਹਾ ਹੈ।ਉਸਦੀ ਕਵਿਤਾ ਵਿੱਚ ਸਾਂਝੇ ਪੰਜਾਬ ਦੇ ਝਲਕਾਰੇ ਮਹਿਸੂਸ ਹੁੰਦੇ ਹਨ।ਉਹ ਵਿਸ਼ਵ ਭਰ ਦੀਆਂ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਿਤ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ ਅਤੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੇ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕਰਦਾ ਰਹਿੰਦਾ ਹੈ।ਉਹ ਪੂਰਬੀ ਅਤੇ ਪੱਛਮੀ ਪੰਜਾਬ ਦੀ ਸਾਂਝ ਦਾ ਮੁਦਈ ਹੈ।ਹਾਲ ਹੀ ਵਿੱਚ ਉਸਦੇ ਵਿਸ਼ੇਸ਼ ਉਪਰਾਲਿਆਂ ਸਦਕਾ ਪਾਕਿਸਤਾਨ ਪੰਜਾਬੀ ਸ਼ਾਇਰ ਬਾਬਾ ਨਜ਼ਮੀ ਦਾ ਸਮੁੱਚਾ ਕਲਾਮ ਸ਼ਾਹਮੁਖੀ ਤੋਂ ਗੁਰਮੁਖੀ ਵਿੱਚ ਕਰਕੇ ਪ੍ਰਕਾਸ਼ਤ ਕੀਤਾ ਗਿਆ ਹੈ।

ਸ਼ੇਅਰ ਕਰੋ

Share on facebook
Share on whatsapp
Share on twitter
Share on telegram
Share on email